Ibadat :: 03. Mann :: Lyrics

Written by Admin. Posted in Ibadat Lyrics

 
ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ,
ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ,
ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ ਹੋਵੇ,
ਸ਼ੁਰੂ ਸੋਈ ਜੋ ਰੱਬ ਦਾ ਨਾਮ ਹੋਵੇ,ਤੇ ਖਤਮ ਸੋਈ ਜੋ ਨਾਲ ਇਮਾਨ ਹੋਵੇ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਪੱਥਰ ਕੁਝ ਐਸੇ ਜੋ ਡਰਦੇ ਤਿੜਕਣ ਤੋਂ,ਸ਼ੀਸ਼ੇ ਕਈ ਐਸੇ ਜੋ ਰਾਹ ਵਿੱਚ ਸੌਂਦੇ ਨੇ,
ਬੇਸੁਰ ਤੇ ਬੇਤਾਲੇ ਨੇ ਸਰਤਾਜ ਜਿਹੇ,ਪਰ ਰੱਬ ਦੀ ਕਰਨੀ ਕਿ ਫਿਰ ਵੀ ਗਾਉਂਦੇ ਨੇ..
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ,
ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸਾਉਂਦਾ ਏ
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਚਲੋ ਇੱਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ,
ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਭਾਵੇਂ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ,
ਇਹ ਉੁਮੀਦ ਏ ਕਿ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ,
ਏਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀ ਵੀ ਓ ਹੋਏ ਅਸੀਂ ਵੀ ਆਂ,
ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀ ਵੀ ਓ ਰੋਏ ਅਸੀਂ ਵੀ ਆਂ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਡੇਰੀਦਾਰ ਕੱਪੜੇ ਕੀ ਕੰਮ ਦੇ ਨੇ ਫੱਕਰਾਂ ਨੂੰ,ਜਦੋਂ ਤੱਕ ਨਾ ਆਪਣੀ ਆਤਮਾ ਪਛਾਣੀਏ,
ਮੰਗ ਮੰਗ ਖਾਵਣੇ ਦਾ ਫਾਇਦਾ ਕੀ ਜੋਗੀਏ ਨੂੰ ਜਦੋਂ ਤੀਕ ਜੋਗੀਆਂ ਦੀ ਰੀਤ ਨਾਹੀਓ ਜਾਣੀਏ,
ਜੋਗ ਜਾਲੇ ਸੋਈ ਜਿਹੜਾ ਗੁਰਾਂ ਦੇ ਅਧੀਨ ਹੋਵੇ ਗੁਰਾਂ ਬਾਝੋਂ ਐਵੇ ਆਵਾ ਗਾਉਣ ਖਾਕ ਛਾਣੀਏ,
ਛੱਡੀਏ ਬੁਰਾਈ ਜਦੋਂ ਆਸ ਭਗਵਾਨ ਸਿੰਘਾਂ ਕਿਸੇ ਦੇ ਸਜਾਏ ਬੇਲੇ ਸੰਗ ਰੰਗ ਮਾਣੀਏ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ

ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਤੇਰੇ ਲਫਜ਼ਾਂ ਦੇ ਵਿੱਚੋਂ ਇਸ਼ਕ ਵਾਲਾ ਰੰਗ ਮੁੱਕਾ ਹੈ,ਕਿ ਜੀਹਦੇ ਵਿੱਚ ਚਿਲਮ ਹੀ ਹੈਨੀ ਇਹ ਉੁਹ ਬੇਕਾਰ ਹੁੱਕਾ ਏ,
ਓ ਆਲਮ ਹੋਰ ਹੁੰਦੇ ਸੀ,ਓਹ ਮੌਸਮ ਹੋਰ ਹੁੰਦੇ ਸੀ,ਜਦੋਂ ਮਹਿਬੂਬ ਆਉਂਦਾ ਸੀ ਸਮਾਂ ਹੁਣ ਬੀਤ ਚੁੱਕਾ ਏ,
ਓ ਮੈਨੂੰ ਜਾਪਦਾ ਏਹ ਬੂਟਾ ਤੇਰਾ ਉਂਝ ਨੀ ਸੁੱਕਿਆਂ ਤੂੰ ਜੀਹਦਾ ਦਿਲ ਦੁਖਾਇਆ ਇਹ ਉੁਹਦੀ ਆਹ ਨਾਲ ਸੁੱਕ ਏ,
ਸ਼ੁਦਾਈ ਹੋ ਗਿਆ ਏ ਦੇਖੋ ਜੀ ਗੱਲਾਂ ਪੁੱਠੀਆਂ ਕਰਦਾ,ਕਿ ਬਿੱਲ ਬਿਜਲੀ ਦਾ ਆਇਆ ਇਹ ਕਹੇ ਸੱਜਣਾ ਦਾ ਰੁੱਕਾ ਏ,
ਤੇਰੇ ਤੇ ਤਰਸ ਵੀ ਆਉਂਦਾ ਤੇ ਹਾਸਾ ਵੀ ਏ ਸਰਤਾਜ ਜੀਹਨੂੰ ਤੂੰ ਤੀਰ ਕਹਿ ਛੱਡਦਾ ਦਾ ਅਸਲ ਮਾਇਨਾ ਚ ਉੁਹ ਤੁੱਕਾ ਏ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾ
ਅਸੀਂ ਅੱਗ ਦੇ ਵਸਤਰ ਪਾਉਂਣੇ ਨੇ ਨਜ਼ਦੀਕ ਨਾ ਹੋ,ਅਸੀ ਧਰਤ ਆਕਾਸ਼ ਜਲਾਉੁਣੇ ਨੇ ਨਜ਼ਦੀਕ ਨਾ ਹੋ,
ਅਸੀਂ ਯਾਰਾਂ ਨੂੰ ਤਾਂ ਗਲੇ ਲਗਾ ਕੇ ਦੇਖ ਲਿਆ,ਅਸੀਂ ਦੁਸ਼ਮਣ ਗਲੇ ਲਾਉਣੇ ਨੇ ਨਜ਼ਦੀਕ ਨਾ ਹੋ,
ਜਾਹ ਤੈਥੋਂ ਸਾਚਾ ਸਾਥ ਨਿਭਾਇਆ ਨਹੀਂ ਜਾਣਾ,ਮੇਰੇ ਰਸਤੇ ਬੜੇ ਡਰਾਉੁਣੇ ਨੇ ਨਜ਼ਦੀਕ ਨਾ ਹੋ,
ਮੈਨੂੰ ਸ਼ੀਸ਼ੇ ਨੇ ਤੜਕਾਕੇ ਜ਼ਖਮੀ ਕੀਤੇ ਏ,ਅੱਜ ਮੈਂ ਸ਼ੀਸ਼ੇ ਤਿੜਕਾਉਣੇ ਨੇ ਨਜ਼ਦੀਕ ਨਾ ਹੋ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮੋਲਾ
ਮਨ ਕੁਨ ਤੋ ਮੋਲਾਮੋਲਾਮੋਲਾ

Download This Song

Listen Full Album

View Album Description

View Video

View Lyrics

 
 

Tags: , , ,

Trackback from your site.

Leave a comment

Darlic
Create stunningly beautiful yet professional websites and web applications in minutes with darlic Framework. Learn Professional web designing in 21 days absolutely FREE....see more
OXO Solutions
OXO Solutions is a leading IT company of India, providing various web solutions to clients worldwide. We have skilled team of web designers, ...see more
SGS SANDHU
Google recognizes me as SGS SANDHU and I am a enthusiastic entrepreneur . I also love to work by myself. I along with my hardworking ...see more
Punjabi Maa Boli
ਪੰਜਾਬੀ ਮਾਂ ਬੋਲੀ ਇਕ ਗੈਰ ਸਰਕਾਰੀ ਅਤੇ ਗੈਰ ਮੁਨਾਫ਼ਾ ਸੰਗਠਨ ਹੈ ਜਿਸ ਦਾ ਮੰਤਵ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਹੈ |...see more