About Satinder Sartaaj

Satinder Sartaj was born in an ordinary farmer family of remote and drowsy village Bajrawarpur in Hoshiarpur district of Punjab state. In his childhood, Satinder Sartaj was too much inspired by the nature and very serious about the aspects of life. Since then he used to praise the beauty of nature. Every natural phenomenon inspires Satinder Sartaj very much. He studied in the Government school of his village Bajrawarpur till 5th class.

Curiously, he used to marvel at the beauty and fragrance of flowers, spectrum of rainbow, the water springs in the calm surroundings besides the melodic strains of music that flowed from a flute and sarangi which the wandering folk and sufi musicians played.

As a child he developed a taste for the perfect Punjabi tradition and the Sufiana Qalaams though apparently it was not within his conceptual grasp. However an intense desire to learn and imbibe the rich mysticism of sufiana music dominated in his educational career.

Following the passion of his inner soul, Satinder Sartaj concentrated on his sufiana musical career having done his M. Phil in Sufi music singing and later a doctorate in Sufi singing (gayan) from Punjab University. With a view to have an close feel of the divine radiance and mystic experiences of the greats like Jalludin Rumi, Shams Tabrezi from Iran, Satinder Sartaj had secured a diploma in Persian with distinction.

When Satinder Sartaj started singing, he felt to have a different surname. One night he was sleeping in hostel of the university, and woke up at 3 AM tried but could sleep again. He picked up the paper-pen, starts writing the song, and the last line was ‘Tere Sir Taareyan Da Taj Ve’ at this moment he adopted the surname Sartaj.

Revealing in the glory of the mysticism of Baba Farid, Bulle Shah, Sultan Bahu, Shah Hussain and others, the accomplished singer Satinder Sartaj had recorded his first album of Sufi music called Mehfil-E-Sartaj. Now he writes like Waris Shah, Dresses like Waris Shah.

Satinder Sartaaj Interview

ਸਵਾਲ-ਸਤਿੰਦਰ ਜੀ ਪਹਿਲਾਂ ਤਾਂ ਆਪਣੇ ਜਨਮ, ਤਾਲੀਮ ਅਤੇ ਸਿਰਨਾਵੇਂ ਬਾਰੇ ਜਾਣਕਾਰੀ ਦਿਓ?

ਹੁਸ਼ਿਆਰਪੁਰ ਜਿਲੇ੍ਹ ਵਿੱਚ ਪਿੰਡ ਬਜਰੌਰ ਵਿਖੇ ਮੇਰਾ ਜਨਮ ਇੱਕ ਸਾਧਾਰਨ ਕਿਸਾਨੀਂ ਪਰਿਵਾਰ ਵਿੱਚ ਹੋਇਆ ਹੈ। ਮੈਂ ਪੰਜਵੀਂ ਜਮਾਤ ਤੱਕ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਿਆ ਹਾਂ ਤੇ ਫਿਰ ਦਸਵੀਂ ਕਲਾਸ ਤੱਕ ਆਪਣੇਂ ਪਿੰਡ ਦੇ ਨਾਲ ਲੱਗਦੇ ਕਸਬੇ ਚੱਬੇਵਾਲ ਦੇ ਖਾਲਸਾ ਸਕੂਲ ਤੋਂ ਪਾਸ ਕੀਤੀ। ਫਿਰ ਗੌਰਮਿੰਟ ਕਾਲੇਜ ਹੁਸ਼ਿਆਰਪੁਰ ਤੋਂ ਮਿਊਜ਼ਕ ਆਨਰਜ ਨਾਲ ਬੀ.ਏ. ਕੀਤੀ ਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਂਮ.ਏ.ਐਮ.ਫਿਲ ਤੇ ਫਿਰ ਸੂਫ਼ੀ ਸਹਿਤ ਦੇ ਵਿਸ਼ੇ ਤੇ ਪੀ.ਐਚ.ਡੀ ਕੀਤੀ ਤੇ ਨਾਲ ਹੀ ਡਿਪਲੋਮਾਂ ਇਨ ਪਰਸੀਅਨ ਲੈਗੁਏਜ ਵੀ ਕੀਤਾ ਤੇ ਹੁਣ ਯੂਨੀਵਰਸਿਟੀ ਦੇ ਹੀ ਮਿਊਜ਼ਿਕ ਡਿਪਾਰਟਮੈਂਟ ਵਿੱਚ ਪੜ੍ਹਾ ਰਿਹਾ ਹਾਂ ਤੇ ਚੰਡੀਗੜ੍ਹ ਹੀ ਰਹਿ ਰਿਹਾ ਹਾਂ।

ਸਵਾਲ-ਸਤਿੰਦਰ ਤੋਂ ਸਰਤਾਜ ਤੱਕ ਦੇ ਸਫਰ ਬਾਰੇ ਦੱਸੋ ਤੇ ‘ਸਰਤਾਜ’ ਤਖੱਲਸ ਕਿਵੇਂ ਅਪਣਾਇਆ?

ਸਤਿੰਦਰ ਤੋਂ ਸਰਤਾਜ ਤੱਕ ਦਾ ਸਫਰ ਤਾਂ ਬੜਾ ਲੰਮੇਰਾ ਹੈ, ਹਾਂ ਪਰ ਜਦ ਮੈਂ ਗਾਉਣਾਂ ਸ਼ੁਰੂ ਕੀਤਾ ਤਾਂ ਮਹਿਸੂਸ ਹੁੰਦਾ ਸੀ ਕਿ ਕੋਈ ਵੱਖਰਾ ਤਖੱਲਸ ਜਰੂਰ ਹੋਣਾਂ ਚਾਹੀਦਾ ਹੈ। ਇੱਕ ਰਾਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਸੁੱਤੇ ਪਏ ਦੀ ਸਵੇਰੇ ਤਿੰਨ ਵਜੇ ਅੱਖ ਖੁੱਲ ਗਈ, ਫਿਰ ਨੀਦ ਹੀ ਨਾਂ ਆਵੇ। ਮੈਂ ਪੈੱਨ ਕਾਪੀ ਚੁੱਕੀ ਤੇ ਹੋਸਟਲ ਤੋਂ ਬਾਹਰ ਆ ਕੇ ਲਿਖਣ ਲੱਗ ਪਿਆ। ਜੋ ਗੀਤ ਉਸ ਸਮੇਂ ਮੈਂ ਲਿਖਿਆ ਉਸਦੀ ਆਖਰੀ ਲਾਈਨ ਸੀ ਕਿ ‘ਤੇਰੇ ਸਿਰ ਤਾਰਿਆਂ ਦਾ ਤਾਜ ਵੇ’ ਔਰ ਉਸੇ ਸਮੇਂ ਹੀ ‘ਸਰਤਾਜ’ ਸ਼ਬਦ ਮੇਰਾ ਤਖੱਲਸ ਬਣ ਗਿਆ ਔਰ ਇਸਦੇ ਤਿੰਨ ਸ਼ਬਦ ‘ਸ’ ‘ਤ’ ਅਤੇ ‘ਰ’ ਮੇਰੇ ਨਾਮ ਸਤਿੰਦਰ ਵਿੱਚ ਵੀ ਹਨ।

ਸਵਾਲ-ਸਰਤਾਜ ਜੀ ਕੀ ਤੁਹਾਨੂੰ ਸ਼ੁਰੂ ਤੋ ਹੀ ਗਾਇਕ ਬਣਨ ਦੀ ਚਾਹ ਸੀ?

ਨਹੀਂ ਜੀ। ਸਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਗਾਇਕੀ ਨਾਲ ਨੇੜੇ ਦਾ ਵਾਸਤਾ ਵੀ ਨਹੀਂ ਸੀ। ਹਾਂ ਮੇਰੇ ਵੱਡੇ ਭਾਈ ਸਹਿਬ ਨੇਂ ਮਿਊਜਿਕ ਵਿਸ਼ੇ ਨਾਲ ਐਂਮ.ਏ.ਜਰੂਰ ਕੀਤੀ ਹੈ। ਮੈ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਮਾਸਟਰਾਂ ਦੇ ਕਹਿਣ ਤੇ ਕੋਈ ਗੀਤ ਜਰੂਰ ਗਾਇਆ ਕਰਦਾ ਸੀ। ਫਿਰ ਜਦ ਮੈਂ ਕਾਲੇਜ ਦਾਖਲਾ ਲਿਆ ਤਾਂ ਮੈ ਸਿਰਫ ਬੀ.ਏ. ਕਰਨੀ ਚਾਹੁੰਦਾ ਸੀ ਪਰ ਮੇਰੇ ਪਿਤਾ ਜੀ ਨੇਂ ਕਿਹਾ ਕੇ ਸਤਿੰਦਰ ਜੇ ਤੇਰੀ ਰੁਚੀ ਸੰਗੀਤ ਵਿੱਚ ਹੈ ਤਾਂ ਤੂੰ ਮਿਊਜਿਕ ਵਿਸ਼ਾ ਕਿਉਂ ਨਹੀ ਲੈ ਲੈਂਦਾ। ਬੱਸ ਜੀ ਫਿਰ ਜਦ ਮਿਊਜਿਕ ਨਾਲ ਬੀ.ਏ ਕੀਤੀ ਤਾਂ ਫਿਰ ਐਂਮ.ਏ. ਲਿਟਰੇਚਰ ਨਾਲ ਕਰਨ ਲਈ ਵਿਚਾਰ ਬਣਾਇਆ ਤਾਂ ਫਿਰ ਫਾਦਰ ਸਹਿਬ ਬੋਲੇ ਕੇ ਐਮ.ਏ. ਵੀ ਮਿਊਜਿਕ ਨਾਲ ਹੀ ਕਰ। ਪਰ ਇਹ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਰਹਿ ਕੇ ਹੀ ਹੋ ਸਕਦੀ ਸੀ ਤਾਂ ਮੈ ਪਿਤਾ ਜੀ ਨੂੰ ਕਿਹਾ ਕੇ ਜੀ ਮੈ ਤਾਂ ਕਦੇ ਘਰੋਂ ਬਾਹਰ ਹੀ ਨੀ ਨਿਕਲਿਆ, ਚੰਡੀਗੜ੍ਹ ਇਕੱਲਾ ਕਿਵੇ ਰਹਾਂਗਾ। ਬੱਸ ਰੱਬ ਦਾ ਨਾਂ ਲੈ ਕੇ ਫਿਰ ਚੰਡੀਗੜ੍ਹ ਆ ਡੇਰੇ ਲਾਏ ਤੇ ਅਜੇ ਤੱਕ ਇਸੇ ਸ਼ਹਿਰ ਦੀ ਬੁੱਕਲ ਦਾ ਨਿੱਘ ਮਾਣ ਰਿਹਾ ਹਾਂ।

ਸਵਾਲ-ਸ਼ਇਰੀ ਕਦੋਂ ਸ਼ੁਰੂ ਕੀਤੀ?

ਮੈ ਜਦ ਮਿਊਜਿਕ ਨਾਲ ਐਮ.ਏ. ਕਰ ਰਿਹਾ ਸੀ ਤਾਂ ਉਦੋਂ ਹੀ ਗਾਉਣਾਂ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਵਿੱਚ ਕਿਸੇ ਹੋਰ ਲੇਖਕਾਂ ਦੇ ਗੀਤ ਗਾਉਣੇ ਜਾਂ ਫਿਰ ਵਾਰਿਸ਼ ਸ਼ਾਹ, ਬੁੱਲੇ ਸ਼ਾਹ, ਦਾਮਨ, ਆਦਿ ਸੂਫ਼ੀ ਸ਼ਾਇਰਾਂ ਦੇ ਕਲਾਮ ਗਾਂਉਦਾ ਸੀ। ਐਂਮ.ਏ. ਭਾਗ ਦੂਜਾ ਕਰਦੇ ਸਮੇ ਮੈਂ ਫਿਰ ਆਪਣੀ ਸ਼ਾਇਰੀ ਕਰਨੀ ਸ਼ੁਰੂ ਕੀਤੀ ‘ਤੇ ਫਿਰ ਉਹੀ ਗਾਂਉਦਾ। ਪਰ ਹੁਣ ਮੈ ਸਟੇਜ ਤੇ ਕੇਵਲ ਆਪਣੀਆਂ ਰਚਨਾਵਾਂ ਹੀ ਗਾਉਦਾ ਹਾਂ।

ਸਵਾਲ-ਸਤਿੰਦਰ ਜੀ ਜੋ ਤੁਸੀਂ ਅੱਜ ਸਟੇਜ ਤੇ ਪਹਿਰਾਵਾ ਪਹਿਨਦੇ ਹੋ, ਭਾਵ ਪੱਗ ਬੰਨ ਕੇ ਹੇਠਾਂ ਦੀ ਵਾਲ ਖੁੱਲੇ ਛੱਡਣੇ, ਮੋਢੇ ਤੇ ਲੋਈ ਰੱਖਣੀਂ ਆਦਿ ਕਿਵੇ ਅਪਣਾਇਆ ਔਰ ਜੋ ਪੱਗ ਦੇ ਉਪਰ ਤੁਸੀਂ ਕੀ ਬੰਨਦੇ ਹੋ?

(ਹੱਸ ਕੇ)ਪਹਿਲਾਂ ਪੱਗ ਬਾਰੇ ਦੱਸਦਾ ਹਾਂ, ਪੱਗ ਉੱਪਰ ਦੀ ਜੋ ਗਹਿਣਾਂ ਮੈ ਬੰਨਦਾ ਹਾਂ ਉਸਨੂੰ ‘ਸਰਪੇਚ’ ਕਹਿੰਦੇ ਹਨ। ਸਰਪੇਚ ਇਰਾਨੀ ਸ਼ਬਦ ਹੈ ਜਿਸ ਦਾ ਭਾਵ ਹੈ ਅਜਿਹਾ ਗਹਿਣਾਂ ਜਿਸਨੂੰ ਇਰਾਨੀ ਲੋਕ ਕਿਸੇ ਸ਼ਗਨ ਜਾ ਖੁਸ਼ੀ ਮੌਕੇ ਪਹਿਨਦੇ ਹਨ। ਕਿੁਂਕਿ ਸੂਫ਼ੀ ਧਾਰਾ ਦਾ ਮੁੱਢ ਹੀ ਇਰਾਨ ਵਿੱਚ ਬੱਝਿਆ ਹੈ ਸੋ ਪੀ.ਐਚ.ਡੀ. ਵਿੱਚ ਮੈ ਇਰਾਨੀਂ ਸਹਿਤ ਦਾ ਬੜਾ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਸੋ ਮੇਰੀ ਸ਼ਾਇਰੀ ਵਿੱਚ ਵੀ ਕਈ ਸ਼ਬਦ ਅਜਿਹੇ ਹੀ ਵਰਤੇ ਹੁੰਦੇ ਹਨ। ਮੈਨੂੰ ਪੇਚਾਂ ਵਾਲੀ ਪੱਗ ਦੀ ਬਜਾਏ ਰਵਾਇਤੀ ਢੰਗ ਨਾਲ ਪੱਗ ਬੰਨਣੀਂ ਪਸੰਦ ਹੈ। ਸਟੇਜ ਤੋ ਬਿਨਾਂ ਆਮ ਜਿੰਦਗੀ ਵਿੱਚ ਮੈ ਏਦਾਂ ਹੀ ਪੱਗ ਬੰਨ ਕੇ ਰੱਖਦਾ ਹਾਂ। ਹੁਣ ਵਾਲਾ ਦੇ ਸਟਾਇਲ ਬਾਰੇ ਵੀ ਸੁਣ ਲਓ। ਸੰਨ ੨੦੦੩ ਵਿੱਚ ਮੈ ਜ਼ੀ. ਟੀਵੀ ਤੇ ਵਾਰਿਸ਼ ਸ਼ਾਹ ਬਾਰੇ ਇੱਕ ਡਾਕੂਮੈਂਟਰੀ ਪੇਸ਼ ਕੀਤੀ ਸੀ। ਜਦ ਵਾਰਿਸ਼ ਦੇ ਪਹਿਰਾਵੇ ਦੀ ਗੱਲ ਆਈ ਤਾਂ ਸਮਝ ਨਾਂ ਆਵੇ ਕੇ ਪੱਗ ਬੰਨੀ ਜਾਵੇ ਜਾਂ ਲੰਮੇਂ ਵਾਲ ਖੁੱਲੇ ਛੱਡ ਕੇ ਸੂਟਿੰਗ ਕੀਤੀ ਜਾਵੇ। ਉਸ ਸਮੇਂ ਮੈ ਆਪਣੇ ਸਿਰ ਤੇ ਬੰਨੀਂ ਚਿੱਟੇ ਰੰਗ ਦੀ ਪੱਗ ਲਾਹ ਕੇ ਉਸਦਾ ਪਰਦਾ ਬਣਾ ਲਿਆ ਤੇ ਬਲੈਕ ਰੰਗ ਦੇ ਪਰਦੇ ਨੂੰ ਵਾਲ ਖੁੱਲੇ ਛੱਡ ਕੇ ਸਿਰ ਤੇ ਲਪੇਟ ਲਿਆ। ਤੇ ਕੰਗ ਸਹਿਬ ਉਹ ਪਹਿਰਾਵਾ ਐਨਾਂ ਜਚਿਆਂ ਕੇ ਮੈ ਪੱਕੇ ਤੌਰ ਤੇ ਹੀ ਅਪਣਾਂ ਲਿਆ। ਤੇ ਸਟੇਜ ਤੇ ਵੀ ਉਹੀ ਪਹਿਰਾਵਾ ਪਾਉਂਦਾ ਹਾਂ ‘ਤੇ ਸੁਰਮਾਂ ਪਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਹੈ ਤੇ ਸਟੇਜ ਤੋਂ ਬਿਨਾਂ ਵੀ ਮੈ ਅੱਖਾਂ ਵਿੱਚ ਸੁਰਮਾਂ ਪਾ ਕੇ ਰੱਖਦਾ ਹਾਂ।

ਸਵਾਲ-ਸਾਜ਼ ਵਜਾਉਣ ਦੀ ਤਾਲੀਮ ਕਿੱਥੋਂ ਲਈ ਅਤੇ ਕਿਹੜੇ ਸਾਜ ਵਜਾਉਣ ਵਿੱਚ ਮੁਹਾਰਤ ਹਾਸਲ ਹੈ?

ਕੰਗ ਸਹਿਬ ਮੈ ਤੁਹਾਨੂੰ ਇਕ ਬੜੀ ਮਜੇਦਾਰ ਗੱਲ ਦੱਸਦਾ ਹਾਂ। ਜਦ ਮੈ ਇੱਥੇ ਯੂਨੀਵਰਸਿਟੀ ਆਇਆ ਸੀ ਤਾਂ ਸ਼ੁਰੂ ਵਿੱਚ ਮੈ ਭੰਗੜਾ ਪਾਉਂਦਾ ਹੁੰਦਾ ਸੀ। ਮੈਂ ਗਰੁੱਪ ਬਣਾ ਕੇ ਭੰਗੜੇ ਦੀਆਂ ਟੀਮਾਂ ਨੂੰ ਕੋਚਿੰਗ ਵੀ ਦਿੰਦਾ ਰਿਹਾ ਹਾਂ। ਮੈਨੂੰ ਖੁੱਲਾ ਭੰਗੜਾ ਪਾਉਣਾਂ ਪਸੰਦ ਹੈ। ਝੂੰਮਰ ਨਾਚ ਮੈਨੂੰ ਪਸੰਦ ਨਹੀਂ ਕਿਉਂਕਿ ਧੀਮੀ ਤਾਲ ਦੇ ਇਸ ਨਾਚ ਵਿੱਚ ਹੋਲੀ ਹੌਲੀ ਬੰਦਸ਼ ‘ਚ ਰਹਿ ਕੇ ਨੱਚਣਾਂ ਪੈਂਦਾ ਹੈ। ਮੈ ਇੱਕ ਗੀਤ ਵੀ ਲਿਖਿਆ ਸੀ ਕਿ ‘ਅੱਜ ਨੱਚੀਏ ਨਾਚ ਅਨੋਖਾ ਬਈ, ਆ ਤਾਲ ਨੂੰ ਦੇਈਏ ਧੋਖਾ ਬਈ, ਆ ਵੇਖ ਢੋਲਕੀ ਵੱਜਦੀ ਏ’।

ਸਵਾਲ-ਸਤਿੰਦਰ ਤੁਸੀਂ ਬੈਠ ਕੇ ਗਾਉਂਦੇ ਹੋ, ਕੀ ਕਦੇ ਪ੍ਰੋਫੈਸ਼ਨਲ ਸਿੰਗਰ ਦੀ ਤਰਾਂ ਖੜ੍ਹ ਕੇ ਗਾਉਣ ਦਾ ਖਿਆਲ ਨਹੀਂ ਆਇਆ?

ਤੁਸੀਂ ਮੈਨੂੰ ਗਾਉਂਦੇ ਨੂੰ ਸੁਣਿਆਂ ਦੇਖਿਆ ਹੈ। ਮੇਰੀਅ ਸ਼ਾਇਰੀ ਦੇ ਵਿੱਚ ਤੁਹਾਨੂੰ ਸੂਫੀ ਗਾਇਕੀ ਦੀ ਰੰਗਤ ਦੇਖਣ ਸੁਣਨ ਨੂੰ ਮਿਲੇਗੀ। ਜਦ ਮੈ ਗਾਉਣਾਂ ਸ਼ੁਰੂ ਕੀਤਾ ਸੀ ਤਾਂ ਉਦੋਂ ਮੈ ਇੱਕ ਦੋ ਸਾਲ ਅਕਸਰ ਸਟੇਜ ਤੇ ਖੜ੍ਹ ਕੇ ਹੀ ਗਾਉਦਾ ਹੁੰਦਾ ਸੀ। ਪਰ ਮੈ ਸਮਝਦਾ ਹਾਂ ਕਿ ਸੂਫ਼ੀ ਕਲਾਮ ਬੈਠ ਕੇ ਵਧੇਰੇ ਸ਼ਿੱਦਤ ਨਾਲ ਗਾਇਆ ਜਾ ਸਕਦਾ ਹੈ ਸੋ ਪਿਛਲੇ ਪੰਜ ਕੁ ਸਾਲਾਂ ਤੋਂ ਮੈ ਬੈਠ ਕੇ ਹੀ ਗਾਉਣਾ ਸ਼ੁਰੂ ਕੀਤਾ ਹੈ।

ਸਵਾਲ-ਸਤਿੰਦਰ ਜੀ ਆਪਣੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸੋ?

ਮੈ ਜੀ ਮੁੱਢ ਤੋਂ ਹੀ ਇਸ ਖੇਤਰ ਚ’ ਹਾਂ ਤੇ ਲਗਭਗ ਹਰ ਯੂਥ ਫੈਸਟੀਵਲ ਵਿੱਚ ਪਹਿਲੀ ਪੋਜੀਸ਼ਨ ਹੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਸੰਨ ੨੦੦੩ ਵਿੱਚ ਡੁਬਈ ਵਿਖੇ ਇੰਟਰਨੈਸ਼ਨਲ ਕਲਚਰਲ ਫੈਸਟੀਵਲ ਵਿੱਚ ੩੨ ਦੇਸ਼ਾਂ ਦੇ ਮੁਕਾਬਲਿਆਂ ਵਿੱਚ ਬੈਸਟ ਸੂਫੀ ਸਿੰਗਰ ਚੁਣਿਆਂ ਜਾਣਾਂ ਬਹੁਤ ਵੱਡੀ ਪਾ੍ਰਪਤੀ ਸੀ। ਆਲ ਇੰਡੀਆਂ ਵੋਕਲ ਕੰਪੀਟੀਸ਼ਨ ਵਿੱਚ ਵੀ ਬੈਸਟ ਸਿੰਗਰ ਦਾ ਖਿਤਾਬ ਮਿਲਿਆ। ਇਸ ਤੋਂ ਇਲਾਵਾ ਲਗਭਗ ਸਾਰੇ ਭਾਰਤ ਵਿੱਚ ਹੀ ਪ੍ਰਫਾਰਮ ਕੀਤਾ ਹੈ ਤੇ ਕਾਫੀ ਸਾਰੇ ਐਵਾਰਡ ਜਿੱਤੇ ਹਨ। ‘ਯੂਥ ਆਈਕਨ’ ਦੇ ਅਵਾਰਡ ਨਾਲ ਵੀ ਨਿਵਾਜਿਆ ਗਿਆ ਹੈ। ਹੁਣੇ ਪਿੱਛੇ ਜਿਹੇ ਪੋ੍ਰਫੈਸਰ ਮੋਹਨ ਸਿੰਘ ਮੇਲੇ ਤੇ ‘ਸਫਾਕਤ ਅਲੀ ਨਜਾਕਤ ਅਲੀ’ ਐਵਾਰਡ ਮਿਲਿਆ ਹੈ।

ਸਵਾਲ-ਸਰਤਾਜ ਜੀ ਗੀਤ ਕਿਵੇ ਲਿਖਦੇ ਹੋ, ਭਾਵ ਕੇ ਕੋਈ ਖਾਸ ਸਥਿਤੀ ਜਾਂ ਘਟਨਾਂ ਮਨ ਵਿੱਚ ਉਪਜੀ ਹੁੰਦੀ ਹੈ?

ਕੰਗ ਸਹਿਬ ਮੈਂ ਹਰ ਵੇਲੇ ਕੁੱਝ ਨਾਂ ਕੁੱਝ ਲਿਖਦਾ ਰਹਿੰਦਾ ਹਾਂ। ਜਦ ਨਹੀ ਲਿਖ ਰਿਹਾ ਹੁੰਦਾ ਤਾਂ ਵਿਭਿੰਨ ਤਰਾਂ੍ਹ ਦਾ ਸਹਿਤ ਪੜ੍ਹਦਾ ਰਹਿੰਦਾ ਹਾਂ। ਲਿਖਣ ਲਈ ਪੜ੍ਹਨਾਂ ਵੀ ਪੈਦਾ ਹੈ ਤਾਂ ਕਿ ਨਵੇ ਖਿਆਲ, ਨਵੀਂ ਸ਼ਬਦਾਬਲੀ ਵਰਤੀ ਜਾ ਸਕੇ। ਬਾਕੀ ਇਹ ਰੱਬੀ ਦੇਣ ਹੈ ਜੀ। ਮੈ ਕਦੇ ਕਦੇ ਅੱਧੀ ਰਾਤ ਨੂੰ ਵੀ ਉੱਠ ਕੇ ਲਿਖ ਰਿਹਾ ਹੁੰਦਾ ਹਾਂ। ਜਿਵੇਂ ਮੈ ਪਹਿਲਾਂ ਦੱਸਿਆ ਕਿ ਮੈ ਪੀ.ਐਚ.ਡੀ. ਕਰਦੇ ਸਮੇ ਲਾਇਬਰੇਰੀ ਵਿੱਚ ਬਾਰਾਂ ਬਾਰਾਂ ਘੰਟੇ ਸਹਿਤ ਪੜਦਾ ਰਿਹਾ ਹਾਂ। ਸੋ ਇਹ ਸੂਝ ਸ਼ਾਇਦ ਇਸੇ ਦੀ ਹੀ ਦੇਣ ਹੈ। ਬਾਕੀ ਤੁਸੀ ‘ਇੱਕ ਨਿੱਕੀ ਜਿਹੀ ਕੁੜੀ’ ਵਾਲਾ ਗੀਤ ਸੁਣਿਆਂ ਹੈ। ਉਹ ਘਟਨਾਂ ਸੱਚਮੁੱਚ ਮੇਰੇ ਨਾਲ ਵਾਪਰੀ ਹੋਈ ਹੈ। ਮੈ ਜੋ ਦੇਖਿਆ, ਲਿਖ ਦਿੱਤਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੱਚਾਈ ਨੂੰ ਲੋਕਾਂ ਸਾਹਮਣੇਂ ਪੇਸ਼ ਕੀਤਾ ਜਾਵੇ।

ਸਵਾਲ-ਤੁਹਾਡੇ ਕਈ ਗੀਤਾਂ ਦੀ ਸ਼ਬਦਾਵਲੀ ਤੇ ਥੀਮ ਬਹੁਤ ਗੁੰਝਲਦਾਰ ਹੁੰਦੀ ਹੈ ਜਿਵੇਂ ‘ਮਨ ਕੁਨ-ਤੋ ਮੌਲਾ’ਜਾ ਕੈਨੇਡਾ ਵਿੱਚ ਗਾਏ ਮਿਰਜੇ ਦਾ ਥੀਮ। ਅਜਿਹਾ ਕਿਉਂ?

ਬੜ੍ਹਾ ਅਜੀਬ ਇਤਫਾਕ ਹੈ ਕੰਗ ਸਹਿਬ। ਕੁੱਝ ਦਿਨ ਹੋਏ ਇੱਕ ਜਰਨਲਿਸਟ ਨੇ ਇਹ ਕਿਹਾ ਸੀ ਕਿ ਸਰਤਾਜ ਦੇ ਗੀਤ ਬਹੁਤ ਸਿੰਪਲ ਹੁੰਦੇ ਹਨ। ਸੋ ਮਿਰਜ਼ੇ ਦਾ ਥੀਮ ਕੁੱਝ ਨਹੀਂ ਬੱਸ ਐਵੇ ਹੀ ਸਾਧਾਰਨ ਜਿਹਾ ਖਿਆਲ ਹੈ ਤੇ ਕੁੱਝ ਸੱਚੀਆਂ ਗੱਲਾਂ ਦਾ ਬਿਆਨ ਹੈ। ਮਨ ਕੁਨ-ਤੋ ਮੌਲਾ ਸ਼ਬਦ ਇਰਾਨੀ ਭਾਸ਼ਾ ਦੇ ਹਨ ਜਿਸ ਨੂੰ ਰੱਬ ਦੀ ਉਸਤਤ ਜਾਂ ਬੰਦਗੀ ਵਿੱਚ ਗਾਇਆ ਜਾਂਦਾ ਹੈ। ਮੈ ਪਹਿਲਾਂ ਸ਼ੁਰੂ ਕਰਨ ਵੇਲੇ ਇਹ ਗਾਉਂਦਾ ਹੁੰਦਾ ਸੀ ਪਰ ਹੁਣ ਹਰ ਮਹਿਫਲ ‘ਸਾਈਂ’ ਤੋਂ ਹੀ ਸ਼ੁਰੂ ਕਰਦਾ ਹਾਂ।

ਸਵਾਲ-ਸਤਿੰਦਰ ਜੀ ਤੁਹਾਡੇ ਗੀਤਾਂ ਵਿੱਚ ਕੁਦਰਤ ਦਾ ਜਿਆਦਾ ਵਰਣਨ ਹੁੰਦਾ ਹੈ ਜਿਵੇਂ ਮੋਤੀਆਂ ਚਮੇਲੀ ਵਾਲਾ ਗੀਤ ਜਾਂ ਫਿਰ ਪੰਜਾਬੀਅਤ ਦਾ। ਅਜਿਹਾ ਕਿਉਂ?

ਦੇਖੋ ਜੀ ਮੈਂ ਕਿਸਾਨੀ ਪਰਿਵਾਰ ਨਾਲ ਸੰਬੰਧਤ ਹਾਂ ਤੇ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਮਿੱਟੀ, ਖੇਤਾਂ, ਫੁੱਲਾਂ, ਫਸਲਾਂ ਦੀ ਮਹਿਕ ਵਾਸ ਕਰਦੀ ਹੈ। ਮੈਂਨੂੰ ਕੁਦਰਤ ਨਾਲ ਲਗਾਵ ਹੈ ‘ਤੇ ਸ਼ਾਇਦ ਇਸੇ ਕਰਕੇ ਹੀ ਆਪ ਮੁਹਾਰੇ ਹੀ ਗੀਤਾਂ ਦੇ ਵਿੱਚ ਜਿਕਰ ਹੋ ਜਾਂਦਾ ਹੈ। ਮੈਨੂੰ ੪੭ ਤੋ ਪਹਿਲਾਂ ਦੇ ਪੰਜਾਬ ਦਾ ਸਮਾਂ ਬਹੁਤ ਚੰਗਾ ਲੱਗਦਾ ਹੈ। ਮੇਰੇ ਦਿਲ ‘ਚ ਕਿਤੇ ਇਹ ਗੱਲ ਜਰੂਰ ਸਮੋਈ ਹੋਈ ਹੈ ਕਿ ਮੇਰਾ ਜਨਮ ਵੀ ੪੭ ਤੋਂ ਪਹਿਲਾਂ ਦਾ ਹੋਣਾਂ ਸੀ। ਮੈ ਆਪਣੇ ਘਰ ਲਗਾਉਣ ਲਈ ਪੁਰਾਣੇ ਪੰਜਾਬ ਦਾ ਨਕਸ਼ਾ ਲੱਭ ਰਿਹਾ ਹਾਂ।

ਸਵਾਲ-ਤੁਸੀਂ ਆਪਣੇ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਕਈ ਸੂਫ਼ੀ ਸ਼ਾਇਰਾਂ ਦੇ ਕਲਾਮ ਪੇਸ਼ ਕਰਦੇ ਹੋ ਜਿਵੇ ਬਾਬੂ ਰਜਬ ਅਲੀ ਦਾ ਛੱਤੀ ਕਲਾ ਜਾਂ ਬਹੱਤਰ ਕਲਾ ਛੰਦ?

(ਮੇਰੀ ਗੱਲ ਟੋਕਦੇ ਹੋਏ)ਕੰਗ ਸਹਿਬ ਬਾਬੂ ਰਜਬ ਅਲੀ ਦੀ ਸ਼ਾਇਰੀ ਪੜ੍ਹ ਪੜ੍ਹ ਕੇ ਤਾਂ ਮੈ ੭੨ ਕਲਾ ਛੰਦ ਲਿਖਣੇ ਸਿੱਖੇ ਹਨ। ਮੇਰਾ ਗੀਤ ‘ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ’ ਤਾਂ ਸਾਰਾ ਹੀ ਬਾਬੂ ਰਜਬ ਅਲੀ ਦੀ ਸ਼ਾਇਰੀ ਤੋਂ ਪ੍ਰਵਾਭਿਤ ਹੈ। ਮੈ ਅਜਿਹੇ ਸ਼ਾਇਰਾਂ ਨੂੰ ਗਾਉਣਾਂ ਆਪਣਾਂ ਮਾਣ ਸਮਝਦਾ ਹਾਂ। ਮੈ ਵਿਸ਼ੇਸ਼ ਤੌਰ ਤੇ ਬਾਬੂ ਜੀ ਦੇ ਮੋਗੇ ਜਿਲੇ ਵਿੱਚ ਪਿੰਡ ਸਾਹੋਕੇ ਜਾ ਕੇ ਉਹਨਾਂ ਦੀ ਸਮਾਧ ਤੇ ਮੱਥਾ ਟੇਕ ਕੇ ਆਇਆਂ ਹਾਂ ਤੇ ਉੱਥੇ ਹੀ ਇੱਕ ਗੀਤ ਵੀ ਲਿਖਿਆ ਸੀ ਕਿ ‘ਚੱਲ ਸਤਿੰਦਰਾ ਸਿਜਦਾ ਕਰੀਏ ਜਾ ਕੇ ਸ਼ਾਇਰ ਦੇ ਪਿੰਡ ਸਾਹੋ, ਕਈ ਮਿਤਰਾਂ ਨੇਂ ਨਾਂਹ ਕਰ ਦਿੱਤੀ, ਕਈਆਂ ਕਿਹਾ ਆਹੋ”।

ਸਵਾਲ- ‘ਪਾਣੀ ਪੰਜਾਂ ਦਰਿਆਵਾਂ ਵਾਲਾ’ ਗੀਤ ਜਿਸ ਵਿੱਚ ਸਮਾਜਕ ਗਿਰਾਵਟ ਦਾ ਜਿਕਰ ਆਉਂਦਾ ਹੈ, ਬਹੁਤ ਮਕਬੂਲ ਹੋਇਆ ਹੈ, ਇਸਦੀ ਰਚਨਾਂ ਕਿਵੇ ਕੀਤੀ?

(ਮੇਰਾ ਇਹ ਸਵਾਲ ਸੁਣ ਕੇ ਸਤਿੰਦਰ ਹੱਸਣ ਲੱਗਾ) ਕੰਗ ਸਹਿਬ ਮੈ ਹਰ ਦਿਨ ਤਿਉਹਾਰ ਤੇ ਆਪਣੇ ਯਾਰਾਂ ਦੋਸਤਾਂ ਨੂੰ ਮੋਬਾਈਲ ਤੇ ਵਧਾਈ ਵਜੋਂ ਮੈਸੇਜ ਭੇਜਦਾ ਰਹਿੰਦਾ ਹਾਂ, ਇਹ ਵੀ ਮੇਰਾ ਇੱਕ ਸ਼ੌਂਕ ਹੈ। ਕੀ ਹੋਇਆ ਕਿ ਇੱਕ ਵਾਰ ਵਿਸਾਖੀ ‘ਤੇ ਕਿਸੇ ਵਜ੍ਹਾ ਕਾਰਨ ਮੈ ਕਿਸੇ ਨੂੰ ਵੀ ਕੋਈ ਮੈਸੇਜ ਨਾਂ ਕੀਤਾ ਤਾਂ ਵਿਸਾਖੀ ਵਾਲੇ ਦਿਨ ਤੋਂ ਹਫਤਾ ਕੁ ਬਾਦ ਮਿਤਰਾਂ ਦੋਸਤਾਂ ਨੇ ਇਸ ਗੱਲ ਦਾ ਗਿਲਾ ਕੀਤਾ ਕਿ ਸਤਿੰਦਰ ਹੁਣ ਚੰਡੀਗੜੀਆ ਹੋ ਗਿਆ ਹੈ ਇਸ ਨੂੰ ਇਸ ਨੂੰ ਹੁਣ ਇਹ ਗੱਲਾਂ ਕਿੱਥੇ ਯਾਦ ਨੇਂ, ਤਾਂ ਮੈਨੂੰ ਵੀ ਮਹਿਸੂਸ ਹੋਇਆ ਕਿ ਹਾਂ ਯਾਰ ਗੱਲ ਤਾਂ ਕਾਫੀ ਠੀਕ ਹੈ, ਵਿਸਾਖੀ ਤਾਂ ਹੀ ਯਾਦ ਰਹਿੰਦੀ ਜੇ ਪਿੰਡ ‘ਚ ਕਣਕਾਂ ਨੂੰ ਰੰਗ ਵਟਾਉਂਦੇ ਦੇਖਦਾ। ਉਸੇ ਵੇਲੇ ਮੈਨੂੰ ਇਹ ਗੀਤ ਆਉੜਿਆ ਜਿਹੜਾ ਕਿ ਮੇਰੇ ਆਪਣੇ ਆਪ ‘ਤੇ ਵਿਅੰਗ ਸੀ। ਪਰ ਇਹ ਗੀਤ ਵਿੱਚ ਬਾਦ ਵਿੱਚ ਮੈਂ ਕਾਫੀ ਕੁੱਝ ਐਡ ਕੀਤਾ।

ਸਵਾਲ-ਤੁਸੀਂ ਆਪਣੇ ਗੀਤਾਂ ਦੀਆਂ ਕੰਪੋਜੀਸ਼ਨ ਆਪ ਬਣਾਉਂਦੇ ਹੋ, ਇਕ ਗੱਲ ਦੱਸੋ ਕਿ ਪਹਿਲਾਂ ਗੀਤ ਲਿਖਦੇ ਹੋ ਜਾਂ ਗੀਤ ਲਿਖ ਕੇ ਕੰਪੋਜੀਸ਼ਨ ਬਣਾਉਦੇ ਹੋ।

ਗੀਤ ਲਿਖਣਾਂ ਤੇ ਕੰਪੋਜੀਸ਼ਨ ਬਣਾਉਣਾਂ, ਇਹ ਦੋਨੋਂ ਕੰਮ ਇਕੱਠੇ ਹੀ ਹੁੰਦੇ ਹਨ। ਪਰ ਕਈ ਗੀਤ ਹਨ ਜਿੰਨਾਂ ਨੂੰ ਲਿਖਿਆ ਪਹਿਲਾਂ ਗਿਆ ਹੈ ਤੇ ਤਰਜ ਬਾਦ ‘ਚ ਬਣਾਈ। ਜਿਵੇਂ ਗੀਤ ‘ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸਦਾ ਸੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ’।

ਸਵਾਲ-ਪਰਦੇਸਾਂ ਦੀ ਜਿੰਦਗੀ ਤੇ ਵੀ ਕੁੱਝ ਲਿਖਿਆ ਹੈ। ਆਸਟ੍ਰੇਲੀਆ ਸਾਡੇ ਲਈ ਕੀ ਨਵਾਂ ਲੈ ਕੇ ਆ ਰਹੇ ਹੋ?

ਮੈ ਜਦ ਕੈਨੇਡਾ ਜਾਣਾਂ ਸੀ ਤਾਂ ਆਵੇਸ਼ ਵਿੱਚ ਆ ਕੇ ਮੈ ਜਾਣ ਤੋਂ ਇੱਕ ਦਿਨ ਪਹਿਲਾਂ ਮੈ ਗੀਤ ਲਿਖਿਆ ਸੀ ਕਿ
‘ਜਦ ਤੁਰਿਆਂ ਰਾਹ ਵਿੱਚ ਖੜੀਆਂ ਸੀ, ਅੱਖਾਂ ਵਿੱਚ ਸੱਧਰਾਂ ਬੜੀਆਂ ਸੀ,
ਪਾਣੀਂ ਦੀਆਂ ਗੜਵੀਆਂ ਫੜੀਆਂ ਸੀ, ਮੈ ਓਸ ਪੰਜਾਬੋਂ ਆਇਆਂ ਹਾਂ,
ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ
ਇੱਕ ਦਿਆਂ ਸੁਨੇਹਾਂ ਪੁੱਤਾਂ ਨੂੰ, ਰੂਹਾਂ ਤੋਂ ਵਿਛੜਿਆਂ ਬੁੱਤਾਂ ਨੂੰ,
‘ਤੇ ਰੁੱਸ ਕੇ ਆਈਆਂ ਰੁੱਤਾਂ ਨੂੰ, ਮੈਂ ਓਸ ਪੰਜਾਬੋਂ ਆਂਇਆਂ ਹਾਂ,
ਕਿਉਂ ਯਾਰ ਮੁਹੱਬਤ ਭੁੱਲੀ ਏ, ਕਿਸੇ ਅੱਲੜ ਦੀ ਅੱਖ ਡੁੱਲੀ ਏ,
ਉਹ ਖਿੜਕੀ ਅੱਜ ਵੀ ਖੁੱਲੀ ਏ, ਮੈ ਓਸ ਪੰਜਾਬੋਂ ਆਇਆਂ ਹਾਂ,
ਸੁੱਖ ਸਾਂਦ ਸੁਨੇਹਾਂ ਲਿਆਇਆਂ ਹਾਂ”
ਸੋ ਹੋਰ ਵੀ ਲਿਖਿਆ ਹੈ(ਸਤਿੰਦਰ ਨੇ ਪਰਦੇਸਾਂ ਬਾਰੇ ਇੱਕ ਬਹੁਤ ਹੀ ਖੂਬਸੂਰਤ ਰਚਨਾਂ ਸੁਣਾਈ ‘ਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਕੰਗ ਸਹਿਬ ਪਲੀਜ ਤੁਹਾਨੂੰ ਸੁਣਾ ਦਿੱਤੀ ਪਰ ਅਜੇ ਇਸ ਨੂੰ ਛਾਪਿਓ ਨਾਂ, ਮੈਂ ਖੁਦ ਆ ਕੇ ਤੁਹਾਨੂੰ ਸੁਣਾਵਾਂਗਾ’ ਤੇ ਨਾਲ ਹੀ ਸਤਿੰਦਰ ਮੁਸਕਰਾ ਪਿਆ)

ਸਵਾਲ-ਇਕਬਾਲ ਮਾਹਲ ਜੀ ਦੇ ਸੰਪਰਕ ਵਿੱਚ ਕਿਵੇ ਆਏ ‘ਤੇ ਆਪਣੇ ਕੈਨੇਡਾ ਸ਼ੋਅਜ ਬਾਰੇ ਕੁੱਝ ਦੱਸੋ ਕਿ ਕਿਸ ਤਰਾਂ ਦਾ ਤਜਰਬਾ ਰਿਹਾ ਤੁਹਾਡਾ?

ਮਾਹਲ ਸਾਹਿਬ ਨਾਲ ਮੇਰੀ ਸਾਂਝ ਕਾਫੀ ਪੁਰਾਣੀ ਹੈ।ਸਭ ਨੂੰ ਪਤਾ ਹੈ ਕਿ ਉਹ ਬਹੁਤ ਵੱਡੇ ਪ੍ਰਮੋਟਰ ਰਹੇ ਹਨ।ਪਰ ਕਾਫੀ ਸਮੇਂ ਤੋਂ ਇਹ ਕੰਮ ਛੱਡ ਚੁੱਕੇ ਸਨ।ਪਰ ਮੈਨੂੰ ਕੈਨੇਡਾ ‘ਚ ਪ੍ਰਮੋਟ ਕਰਨ ਲਈ ਪਹਿਲਾਂ ਉਹ ਸਮਝਦੇ ਸਨ ਕਿ ਇਹ ਇੱਕ ਵੱਡਾ ਰਿਸਕ ਹੈ ਪਰ ਕੈਨੇਡਾ ਸ਼ੋਅਜ ਦੇ ਜੋ ਨਤੀਜੇ ਸਾਹਮਣੇਂ ਆਏ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਦਾ ਹੌਸਲਾ ਵਧ ਗਿਆ ਹੈ। ਮੈ ਉਹਨਾਂ ਦਾ ਸਦਾ ਰਿਣੀ ਰਹਾਂਗਾ ਕਿਉਂਕਿ ਉਹਨਾਂ ਨੇਂ ਜਿਸ ਤਰਾਂ ਦੀ ਮੁਹੱਬਤ ਬਖਸ਼ੀ ਹੈ ਸਇਦ ਇਸੇ ਦਾ ਹੀ ਨਤੀਜਾ ਹੈ ਕਿ ਅੱਜ ਬਹੁਤ ਸਾਰੇ ਸਰੋਤੇ ਸੂਫੀ ਗਾਇਕੀ ਨੂੰ ਮੁਹੱਬਤ ਬਖਸ ਰਹੇ ਹਨ। ਕੈਨੇਡਾ ਸ਼ੋਅ ਦੀ ਇੱਕ ਗੱਲ ਮੇਰੇ ਜਿਹਨ ਵਿੱਚ ਬੜੀ ਡੂੰਘੀ ਉੱਤਰੀ ਹੋਈ ਹੈ ਉਹ ਇਹ ਕਿ ਇੱਕ ਔਰਤ ਨੇ ਮਾਹਲ ਜੀ ਤੇ ਮੈਂਨੂੰ ਅਨੇਕਾਂ ਫੋਨ ਕੀਤੇ ਕਿ ਉਸਦਾ ਦੋ ਕੁ ਸਾਲ ਦਾ ਬੇਟਾ ਸਤਿੰਦਰ ਨੂੰ ਮਿਲਣਾਂ ਚਾਹੁੰਦਾ ਹੈ, ਪਰ ਬਿਜੀ ਸ਼ਡਿਊਲ ਕਾਰਨ ਮੈ ਮਿਲ ਨਹੀਂ ਪਾ ਰਿਹਾ ਸੀ। ਖੈਰ ਇੱਕ ਦਿਨ ਜਦ ਸਿਰਫ ਪੰਦਰਾ ਮਿੰਟ ਲਈ ਮੈ ਉਸਨੂੰ ਮਿਲਿਆ ਤਾਂ ਉਸ ਪੰਜਾਬੀ ਔਰਤ ਦੇ ਗੋਦੀ ਚੁੱਕਿਆ ਹੋਇਆ ਉਹ ਬੱਚਾ ਲਪਕ ਕੇ ਮੇਰੀ ਗੋਦੀ ਆਣ ਚੜ੍ਹਿਆ ਤੇ ਮੇਰੇ ਮੂੰਹ ‘ਤੇ ਆਪਣਾਂ ਹੱਥ ਫੇਰ ਕਿ ਬੜੀ ਹੀ ਮਾਸੂਮੀਅਤ ਨਾਲ ਸਾਈਂ ਸਾਈਂ ਕਹਿਣ ਲੱਗਾ ‘ਤੇ ਬਾਰ ਬਾਰ ਮੇਰੀ ਪੱਗ, ਮੇਰੇ ਮੂੰਹ ਨੂੰ ਸਹਲਾ ਰਿਹਾ ਸੀ। ਇਹ ਸਭ ਦੇਖ ਕੇ ਉਥੇ ਖੜੇ ਸਭ ਲੋਕ ਮੁਸਕਰਾ ਰਹੇ ਸੀ ਪਰ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। ਇਹ ਘਟਨਾਂ ਸ਼ਇਦ ਮੈਂਨੂੰ ਕਦੇ ਨਾਂ ਭੁੱਲੇ।

ਸਵਾਲ-ਸਤਿੰਦਰ ਜੀ ਲਿਖਣ ਗਾਉਣ ਤੋਂ ਇਲਾਵਾ ਹੋਰ ਕੀ ਕੀ ਸ਼ੌਕ ਨੇਂ ਤੁਹਾਡੇ?

(ਮੁਸਕਰਾ ਕੇ) ਕੰਗ ਸਹਿਬ ਮੈ ਵੀ ਤੁਹਾਡੇ ਸਾਰਿਆਂ ਵਰਗਾ ਇੱਕ ਸਾਧਾਰਨ ਜਿਹਾ ਇਨਸਾਨ ਹਾਂ। ਮੈਂ ਚਾਹ ਪੀਣ ਦਾ ਬਹੁਤ ਆਦੀ ਹਾਂ। ਸਟੇਜ ਤੇ ਸੋਅਜ ਦੌਰਾਨ ਚਾਹ ਦੀਆਂ ਚੁਸਕੀਆਂ ਭਰਦਾ ਰਹਿੰਦਾ ਹਾਂ। ਹਿੰਦੀ ਰੁਮਾਂਟਿਕ ਫਿਲਮਾਂ ਮੈ ਬਹੁਤ ਦੇਖਦਾ ਹਾਂ। ਮੋਬਾਈਲ ਤੇ ਮੈਸੇਜ ਭੇਜਣਾਂ ਮੇਰਾ ਸ਼ੌਕ ਹੈ ‘ਤੇ ਅੱਖਾਂ ਵਿੱਚ ਸੁਰਮਾਂ ਪਾ ਕੇ ਰੱਖਣਾਂ ਵੀ ਮੇਰੇ ਸ਼ੌਕ ‘ਚ ਸ਼ਾਮਲ ਹੈ। ਮੈਨੂੰ ਬਜੁਰਗਾਂ ਕੋਲੋ ਸੰਨ ਸੰਤਾਲੀ ਵੇਲੇ ਦੀਆਂ ਗੱਲਾਂ ਸੁਣਨਾਂ ਬਹੁਤ ਚੰਗਾ ਲਗਦਾ ਹੈ। ਬੱਸ ਇਹੀ ਸ਼ੌਕ ਨੇ ਜੀ ਮੇਰੇ।

 
 

Comments (6)

  • Gurwinder Singh (9803988384)

    |

    ਜੁਗ ਜੁਗ ਜੀਓ ਸਰਤਾਜ ਜੀ …..

    Reply

  • gurwinder singh

    |

    ਜੁਗ ਜੁਗ ਜੀਓ ਸਰਤਾਜ ਜੀ

    Reply

  • Jarmandeep singh sandhu(9872514333)

    |

    mere vadde veer satinder ji tusi bhut vadhiya likhde te gaunde ho, tuhade geet aaj de tension bhare daur vich rooh nu sukoon dinde han,
    main parmatma agge eho dua karda han k parmatma tuhanu din dugni te raat chaugni taraki bakhse, tuhanu hamesha chardi kala ch rakhe, te tusi punjabi maa boli di sewa injh he karde raho

    Reply

  • JATINDER SINGH

    |

    VEER JI WAHEGURU JI KA KHALSA WAHEGURU JI KI FATEH & GURU MAHARAJ AAP JI NU CHARDIKALA VICH RAKHAN JI BAS AAP JI GUR SIKHI NA CHADYOO

    Reply

  • harpreet

    |

    you are very simple and genius writer and singer sartaj ji.God blessed you with great talent…..may you live long and entertain us with pure singing.love you

    Reply

Leave a comment

Darlic
Create stunningly beautiful yet professional websites and web applications in minutes with darlic Framework. Learn Professional web designing in 21 days absolutely FREE....see more
OXO Solutions
OXO Solutions is a leading IT company of India, providing various web solutions to clients worldwide. We have skilled team of web designers, ...see more
SGS SANDHU
Google recognizes me as SGS SANDHU and I am a enthusiastic entrepreneur . I also love to work by myself. I along with my hardworking ...see more
Punjabi Maa Boli
ਪੰਜਾਬੀ ਮਾਂ ਬੋਲੀ ਇਕ ਗੈਰ ਸਰਕਾਰੀ ਅਤੇ ਗੈਰ ਮੁਨਾਫ਼ਾ ਸੰਗਠਨ ਹੈ ਜਿਸ ਦਾ ਮੰਤਵ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਹੈ |...see more